Haryana press notes in Punjabi

ਹਰਿਆਣਾ ਸਰਕਾਰ ਦੀ ਨਵੀਂ ਖੇਡ ਨੀਤੀ ਨਾਲ ਸੂਬੇ ਦੇ ਖਿਡਾਰੀਆਂ ਨੂੰ ਪ੍ਰੋਤਸਾਹਨ ਮਿਲਿਆ – ਮੁੱਖ ਮੰਤਰੀ ਚੰਡੀਗੜ, 30 ਦਸੰਬਰ – ਹਰਿਆਣਾ ਸਰਕਾਰ ਦੀ ਨਵੀਂ ਖੇਡ ਨੀਤੀ ਨਾਲ ਸੂਬੇ ਦੇ ਨੌਜੁਆਨਾਂ ਨੂੰ ਖੇਡਾਂ ਦੇ ਪ੍ਰਤੀ ਭਰਪੂਰ ਪ੍ਰੋਤਸਾਹਨ ਮਿਲਿਆ ਹੈ| ਨਵੀਂ ਖੇਡ ਨੀਤੀ ਵਿਚ ਵਧੀਆ ਖਿਡਾਰੀਆਂ ਨੂੰ ਨਗਦ ਇਨਾਮ ਦੇ ਨਾਲ-ਨਾਲ ਨੌਕਰੀ ਦੇਣ ਦੀ ਵਿਵਸਥਾ ਕੀਤੀ ਗਈ ਹੈ| ਇਸ ਦਾ ਨਤੀਜਾ ਹੈ ਕਿ ਹਰਿਆਣਾ ਦੇਸ਼ ਵਿਚ ਖੇਡਾਂ ਦਾ ਹੱਬ ਵੱਜੋਂ ਵਿਕਸਿਤ ਹੋਇਆ ਹੈ| ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਗੱਲ ਅੱਜ ਕੌਮਾਂਤਰੀ ਯੂਨੀਵਰਸਿਟੀ ਖੇਡ ਦਿਵਸ ਦੇ ਮੌਕੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਵਿਚ ਆਯੋਜਿਤ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਆਪਣੇ ਸੰਬੋਧਨ ਵਿਚ ਕਹੀ| ਉਨਾਂ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਆਯੋਜਿਤ ਖੇਡ ਮੁਕਾਬਿਲਆਂ ਵਿਚ ਸੂਬੇ ਦੇ ਖਿਡਾਰੀਆਂ ਨੇ ਤਮਗਾ ਜਿੱਤ ਕੇ ਦੇਸ਼ ਤੇ ਸੂਬੇ ਦਾ ਮਾਣ ਵਧਾਇਆ ਹੈ| ਮੁੱਖ ਮੰਤਰੀ ਨੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਵਿਚ ਖੇਡਾਂ ਤੇ ਮਨੁੱਖੀ ਵਿਕਾਸ ਦੀ ਸਹੂਲਤਾਂ ਵਿਚ ਵਾਧਾ ਕਰਦੇ ਹੋਏ ਲਗਭਗ 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਤਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ| ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਤੇ ਹਾਜਿਰ ਖਿਡਾਰੀਆਂ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਨੌਜੁਆਨ ਸ਼ਕਤੀ ਖੇਡਾਂ ਤੇ ਹੋਰ ਖੇਤਰਾਂ ਵਿਚ ਆਪਣਾ ਕੌਸ਼ਲ ਵਿਕਾਸ ਕਰ ਅੱਗੇ ਵੱਧੇ| ਭਾਰਤ ਦੀ ਨੌਜੁਆਨ ਸ਼ਕਤੀ 21ਵੀਂ ਸ਼ਤਾਬਦੀ ਵਿਚ ਦੁਨਿਆ ਦੀ ਅਗਵਾਈ ਕਰਨ ਦੀ ਸਮੱਰਥਾਂ ਰੱਖਦੀ ਹੈ| ਨੌਜੁਆਨ ਸ਼ਕਤੀ ਹਾਂ-ਪੱਖੀ ਤੇ ਰਚਨਾਤਮਕ ਸੋਚ ਨਾਲ ਖੇਡ, ਸਿਖਿਆ, ਕੌਸ਼ਲ ਵਿਕਾਸ ਦੇ ਖੇਤਰ ਵਿਚ ਅੱਗੇ ਵੱਧਦੇ ਹੋਏ ਸਮਾਜ ਤੇ ਦੇਸ਼ ਨਿਰਮਾਣ ਵਿਚ ਆਪਣੀ ਫੈਸਲਕੁਨ ਭੂਮਿਕਾ ਨਿਭਾਏਗਾ| ਸੂਬੇ ਸਰਕਾਰ ਇਸ ਦਿਸ਼ਾ ਵਿਚ ਨੌਜੁਆਨਾਂ ਨੂੰ ਹਰ ਤਰਾਂ ਨਾਲ ਪ੍ਰੋਤਸਾਹਿਤ ਕਰਨ ਨੂੰ ਤਿਆਰ ਹੈ| ਉਨਾਂ ਕਿਹਾ ਕਿ ਖੇਡ ਦੇ ਖੇਤਰ ਵਿਚ ਨੌਜੁਆਨਾਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਪਿਛਲੇ ਚਾਰ ਸਾਲ ਦੌਰਾਨ 8363 ਵਧੀਆ ਖਿਡਾਰੀਆਂ ਨੂੰ 242 ਕਰੋੜ ਰੁਪਏ ਦੀ ਰਕਮ ਇਨਾਮ ਵੱਜੋਂ ਵੰਡ ਕੀਤ| ਸੂਬੇ ਵਿਚ 17 ਵਧੀਆ ਖਿਡਾਰੀਆਂ ਨੂੰ ਕੋਚ ਨਿਯੁਕਤ ਕੀਤਾ ਗਿਆ| ਜਲਦ ਹੀ 45 ਹੋਰ ਵਧੀਆ ਖਿਡਾਰੀਆਂ ਨੂੰ ਕੋਚ ਦੀ ਨਿਯੁਕਤੀ ਦਿੱਤੀ ਜਾਵੇਗੀ| ਪੇਂਡੂ ਖੇਤਰ ਦੇ ਨੌਜੁਆਨਾਂ ਨੂੰ ਖੇਡਾਂ ਲਈ ਪ੍ਰੋਤਸਾਹਿਤ ਕਰਨ ਲਈ ਪਿੰਡਾਂ ਵਿਚ ਦੋ ਏਕੜ ਵਿਚ ਖੇਡ ਕਸਰਤ ਘਰ ਖੋਲੇ ਜਾ ਰਹੇ ਹਨ| ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੜੇ-ਲਿਖੇ ਨੌਜੁਆਨਾਂ ਨੂੰ ਰੁਜ਼ਗਾਰ ਵਾਲ ਬਣਾਉਣ ਲਈ ਸਕਸ਼ਮ ਯੋਜਨਾ ਲਾਗੂ ਕੀਤੀ ਹੈ| ਯੋਜਨਾ ਦੇ ਤਹਿਤ 100 ਘੰਟੇ ਦੀ ਕੰਮ ਦੀ ਗਰੰਟੀ ਨਾਲ 9,000 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦਾ ਪ੍ਰਵਧਾਨ ਕੀਤਾ ਹੈ| ਸੂਬੇ ਵਿਚ ਸਕਸ਼ਮ ਯੋਜਨਾ ਦੇ ਤਹਿਤ ਲਗਭਗ 45,000 ਨੌਜੁਆਨਾਂ ਨੂੰ ਰੁਜ਼ਗਾਰ ਪਰਕ ਬਣਾਇਆ ਹੈ| ਉਨਾਂ ਕਿਹਾ ਕਿ ਸਾਡਾ ਪ੍ਰਜਾਤੰਤਿਕ ਮੁੱਲਾਂ ਵਿਚ ਭਰੋਸਾ ਕਰਦੇ ਹਾਂ| ਇਸ ਪਰੰਪਰਾ ਨੂੰ ਅੱਗੇ ਵੱਧਾਉਂਦੇ ਹੋਏ ਸਾਡੀ ਸਰਕਾਰ ਨੇ ਵਿਦਿਆਰਥੀ ਸੰਘ ਦੇ ਚੋਣ ਕਰਵਾਏ| ਪਿਛਲੇ 22 ਸਾਲਾਂ ਤੋਂ ਵਿਦਿਆਰਥੀ ਸੰਘ ਦੀ ਚੋਣ ਨਹੀਂ ਹੋਏ ਸਨ|ੇ ਅਸੀਂ ਚਾਹੁੰਦੇ ਹਾਂ ਕਿ ਵਿਦਿਅਕ ਸੰਸਥਾਨਾਂ ਵਿਚ ਵਿਦਿਆਰਥੀ ਸੰਘ ਚੋਣ ਜਿੱਤ ਕੇ ਆਏ ਵਿਦਿਆਰਕੀ ਹਾਂ-ਪੱਖੀ ਊਰਜਾ ਨਾਲ ਵਧੀਆ ਕੰਮ ਕਰਨ| ਮੁੱਖ ਮੰਤਰੀ ਨੇ ਕੌਮਾਂਤਰੀ ਯੂਨੀਵਰਸਿਟੀ ਖੇਡ ਦਿਵਸ ਦੇ ਮੌਕੇ ‘ਤੇ ਆਯੋਜਿਤ ਪ੍ਰੋਗ੍ਰਾਮ ਵਿਚ ਪੁੱਜੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ| ਇੰਨਾਂ ਵਿਚ ਸਾਬਕਾ ਉਲੰਪਿਅਨ ਹਾਕੀ ਖਿਡਾਰੀ ਅਸ਼ੋਕ ਧਿਆਨ ਚੰਦ, ਜਿਤੇਂਦਰ ਕੁਮਾਰ, ਯੋਗੇਸ਼ਵਰ ਦੱਤ, ਓਮਬੀਰ, ਧਰਮੇਂਦਰ ਦਲਾਲ, ਸੰਜੈ ਸਿੰਘ, ਮੰਜੀਤ ਛਿੱਲਰ, ਪ੍ਰੀਤਮ ਠਾਕਰਾਨ, ਮਮਤਾ ਖਰਬ, ਸੁਮਿਤਾ ਮਲਹਾਨ, ਰਾਮਹੇਰ ਸਿੰਘ ਤੇ ਅਮਿਤ ਪੰਘਾਲ ਸ਼ਾਮਿਲ ਰਹੇ| ਮੁੱਖ ਮੰਤਰੀ ਨੇ ਆਪਣੇ ਇਖਤਿਆਰੀ ਫੰਡ ਵਿਚੋਂ ਯੂਨੀਵਰਸਿਟੀ ਪ੍ਰੋਤਸਾਹਨ ਪਰਿਸ਼ਦ ਨੂੰ 51 ਲੱਖ ਰੁਪਏ ਦੇਣ ਦਾ ਐਲਾਨ ਕੀਤਾ| ਸਲਸਵਿਹ/2018 ਕਰਨਾਲ ਸ਼ਹਿਰ ਵਿਚ ਹੁਣ ਬਰਸਾਤੀ ਪਾਣੀ ਦੀ ਸਮੱਸਿਆ ਨਹੀਂ ਰਹੇਗੀ – ਮੁੱਖ ਮੰਤਰੀ

ਚੰਡੀਗੜ, 30 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਰਨਾਲ ਸ਼ਹਿਰ ਵਿਚ ਹੁਣ ਬਰਸਾਤੀ ਪਾਣੀ ਦੇ ਠਹਿਰਾਓ ਦੀ ਸਮੱਸਿਆ ਨਹੀਂ ਰਹੇਗੀ, ਪੂਰੇ ਸ਼ਹਿਰ ਦੀ ਸੀਵਰੇਜ ਵਿਵਸਥਾ ਠੀਕ ਕੀਤੀ ਜਾ ਰਹੀ ਹੈ, ਮੁਗਲ ਕੈਨਾਲ ਦੇ ਵਿਸਥਾਰ ਦਾ ਕੰਮ ਚੱਲ ਰਿਹਾ ਹੈ, ਛੇਤੀ ਹੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ| ਇਸ ਤੋਂ ਇਲਾਵਾ, ਕਰਨਾਲ ਦੇ ਲੋਕਾਂ ਨੂੰ 5 ਜਨਵਰੀ ਨੂੰ ਪੱਛਮੀ ਬਾਈਪਾਸ ਸ਼ੁਰੂ ਕਰ ਦਿੱਤਾ ਜਾਵੇਗਾ, ਇਸ ਦੇ ਬਣਨ ਨਾਲ ਸ਼ਹਿਰ ਵਿਚ ਭੀੜ ਘੱਟ ਹੋਵੇਗੀ ਅਤੇ ਛੇਤੀ ਹੀ ਸ਼ਹਿਰ ਦੇ ਦੂਜੇ ਪਾਸੇ ਵੀ ਬਾਈਪਾਸ ਬਣਾਇਆ ਜਾਵੇਗਾ| ਮੁੱਖ ਮੰਤਰੀ ਮਨੋਹਰ ਲਾਲ ਅੱਜ ਕਰਨਾਲ ਦੀ ਪਟੇਲ ਮਾਰਕੀਟ ਵਿਚ ਕਪੜਾ ਵਪਾਰੀਆਂ ਤੇ ਸਮਾਜ ਸੇਵਕਾਂ ਵੱਲੋਂ ਆਯੋਜਿਤ ਸੁਆਗਤ ਸਮਾਰੋਹ ਵਿਚ ਬੋਲ ਰਹੇ ਸਨ| ਉਨਾਂ ਦਸਿਆ ਕਿ ਸ਼ਹਿਰ ਨੂੰ ਜੋੜਣ ਵਾਲੀ ਸਾਰੀ ਸੜਕਾਂ ਨੂੰ ਸੁਧਾਰੀਆਂ ਤੇ ਵਿਸਥਾਰ ਕੀਤਾ ਜਾ ਰਿਹਾਹੈ| ਨਾਲ ਹੀ ਹਾਈ ਵੇ ਦੀ ਸਾਰੀ ਸੜਕਾਂ ‘ਤੇ ਕੰਮ ਚਲ ਰਿਹਾ ਹੈ, ਜਲਦ ਹੀ ਕੰਮ ਪੂਰਾ ਹੋ ਜਾਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਚ ਮਸ਼ੀਨਾਂ ਦੀ ਕਾਫੀ ਕਮੀ ਸੀ, ਉਸ ਨੂੰ ਪੂਰਾ ਕਰ ਦਿੱਤਾ ਗਿਆ ਹੈ| ਇਸ ਖੇਤਰ ਦੇ ਲੋਕਾਂ ਨੂੰ ਹੁਣ ਕਿਸੇ ਤਰਾਂ ਦੀ ਸਿਹਤ ਸਹੂਲਤ ਦੀ ਮੁਸ਼ਕਲ ਨਹੀਂ ਹੋਵੇਗੀ, ਇਸ ਲਈ ਹੋਰ ਵੀ ਅੱਗੇ ਵੱਧਦੇ ਹੋਏ ਕੁਟੇਲ ਪਿੰਡ ਵਿਚ ਪੰਡਿਤ ਦੀਨ ਦਯਾਲ ਉਪਾਧਿਆਏ ਸਰਕਾਰੀ ਮੈਡੀਕਲ ਯੂਨੀਵਰਸਿਟੀ ਬਣਾਈ ਜਾ ਰਹੀ ਹੈ| ਅਗਲੇ ਸਾਲ ਇਸ ਯੂਨੀਵਰਸਿਟੀ ਵਿਚ ਕੁਝ ਕੋਰਸਾਂ ਲਈ ਜਮਾਤਾਂ ਲਗਣੀ ਸ਼ੁਰੂ ਹੋ ਜਾਵੇਗੀ| ਮੁੱਖ ਮੰਤਰੀ ਨੇ ਕਿਹਾ ਕਿ ਇਸ ਯੂਨੀਵਰਸਿਟੀ ਲਈ ਜੀ.ਟੀ. ਰੋਡ ਤੋਂ ਰਸਤਾ ਲਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲ ਨਾ ਹੋਵੇ| ਜਲਦ ਹੀ ਇਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਜਾਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਇਸ ਖੇਤਰ ਦ ਲੋਕਾਂ ਦੀ ਸਹੂਲਤ ਲਈ ਹਵਾਈ ਪੱਟੀ ਦਾ ਵਿਸਥਾਰ ਕੀਤਾ ਜਾਵੇਗਾ, ਇਸ ਲਈ ਜਮੀਨ ਲਈ ਜਾ ਰਹੀ ਹੈ| ਜਲਦ ਹੀ ਇਸ ‘ਤੇ ਵੀ ਕੰਮ ਸ਼ੁਰੂ ਹੋ ਜਾਵੇਗਾ| ਮੁੱਖ ਮੰਤਰੀ ਨੇ ਕਿਹਾ ਕਿ 15 ਸਾਲ ਪਹਿਲੇ ਤੋਂ ਨਵੀਂ ਅਨਾਜ ਮੰਡੀ ਦੀ ਦੁਕਾਨਾਂ ਦਾ ਮਾਮਲਾ ਪੈਂਡਿੰਗ ਪਿਆ ਸੀ, ਜਿਸ ਨਾਲ ਵਪਾਰੀ ਤੇ ਆੜਤੀ ਕਾਫੀ ਮੁਸ਼ਕਲ ਵਿਚ ਸਨ, ਉਨਾਂ ਨੂੰ ਵੀ ਛੇਤੀ ਠੀਕ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਤਰਾਂ ਦੀ ਕੋਈ ਮੁਸ਼ਕਲ ਨਾ ਹੋਵੇ| ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕਰਨਾਲ ਦੇ ਕਪੜਾ ਵਪਾਰੀ ਚਾਹਣ ਤਾਂ ਉਹ ਐਚ.ਆਈ.ਐਸ.ਡੀ.ਸੀ. ਦੀ ਜਮੀਨ ਵਿਚ ਨਵੀਂ ਕਪੜਾ ਮਾਰਕੀਟ ਬਣਾਉਣ ਲਈ ਜਮੀਨ ਦੇਣ ਨੂੰ ਤਿਆਰ ਹਨ| ਉਨਾਂ ਕਿਹਾ ਕਿ ਵਪਾਰੀਆਂ ਤੋਂ ਕਿਹਾ ਕਿ ਚਿੰਤਾ ਕਰਨ ਦੀ ਲੋਂੜ ਨਹੀਂ ਹੈ, ਹਰ ਵਰਗ ਲਈ ਕੰਮ ਕੀਤਾ ਹੈ, ਜੋ ਉਨਾਂ ਦੀ ਲੋਂੜ ਹੈ, ਉਸ ਨੂੰ ਧਿਆਨ ਵਿਚ ਰੱਖਿਆ ਜਾਵੇਗਾ, ਉਸ ਨੂੰ ਵੀ ਪੂਰਾ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਵਿਚ ਸੂਬੇ ਵਿਚ ਬਿਜਲੀ ਲਈ ਹਾਹਾਕਾਰ ਮਚਦੀ ਸੀ, ਹੁਣ ਅਜਿਹਾ ਨਹੀਂ ਹੈ| ਜਗਮਗ ਯੋਜਨਾ ਦੇ ਤਹਿਤ ਜ਼ਿਆਦਤਰ ਪਿੰਡਾਂ ਵਿਚ 24 ਘੰਟੇ ਬਿਜਲੀ ਮਿਲ ਰਹੀ ਹੈ| ਲੋਕ ਚਾਹੁੰਣ ਤਾਂ ਉਹ ਜਗਮਗ ਯੋਜਨਾ ਦੇ ਤਹਿਤ 18 ਤੋਂ 24 ਘੰਟੇ ਬਿਜਲੀ ਪ੍ਰਾਪਤ ਕਰ ਸਕਦੇ ਹਨ| ਉਨਾਂ ਕਿਹਾ ਕਿ ਬਿਜਲੀ ਦੇ ਬਿਲ ਭਰਨ ਦੀ ਸਮੱਸਿਆ ਨੂੰ ਲੈ ਕੇ ਕਾਫੀ ਮੁਸ਼ਕਲ ਸੀ| ਇਸ ਲਈ ਉਨਾਂ ਨੇ 2005 ਤੋਂ ਪਹਿਲਾਂ ਦੇ ਸਾਰੇ ਬਿਲ ਮੁਆਫ ਕੀਤੇ ਹਨ ਅਤੇ ਅੱਗੇ ਦੇ ਬਕਾਇਆ ਬਿੱਲਾਂ ਨੂੰ ਭਰਨ ਲਈ 12 ਕਿਸਤਾਂ ਬਣਾਈ ਹੈ| ਬੀਪੀਐਲ ਪਰਿਵਾਰਾਂ ਲਈ ਵੀ ਬਿਲ ਭਰਨ ਲਈ ਸਹੂਲਤ ਵਾਲੇ ਨਿਯਮ ਬਣਾਏ ਹਨ| ਉਨਾਂ ਕਿਹਾ ਕਿ ਸ਼ਹਿਰਾਂ ਦੇ ਲੋਕਾਂ ਲਈ ਸੰਪਤੀ ਟੈਕਸ ਦਾ ਵਿਆਜ ਵੀ ਮੁਆਫ ਕੀਤਾ ਗਿਆ ਹੈ| ਸਾਰੀਆਂ ਨੂੰ ਚਾਹੀਦਾ ਹੈ ਕਿ ਸੂਬੇ ਤੇ ਆਪਣੇ ਖੇਤਰ ਵਿਚ ਵਿਕਸ ਲਈ ਸੰਪਤੀ ਟੈਕਸ ਜ਼ਰੂਰ ਭਰਨ| ਸਲਸਵਿਹ/2018 ਹੋਰਟੀਕਲਚਰ ਕਿਸਾਨਾਂ ਨੂੰ ਵੱਧ ਆਮਦਨ ਦੇ ਸਕਦਾ ਹੈ – ਖੇਤੀਬਾੜੀ ਮੰਤਰੀ ਚੰਡੀਗੜ, 30 ਦਸੰਬਰ – ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਜਿੰਦਗੀ ਭਰ ਸਿੱਖਣਾ ਬੰਦ ਮਤ ਕਰਨਾ, ਕਿਉਂਕਿ ਸਿੱਖਣ ਵਾਲਾ ਹਮੇਸ਼ਾ ਜਵਾਨ ਰਹਿੰਦਾ ਹੈ, ਜੋ ਨਹੀਂ ਸਿੱਖਦਾ ਉਹ

ਪੁਰਾਣੀ ਗੱਲਾਂ ਕਰਦਾ ਹੈ ਅਤੇ ਸਿੱਖਣ ਵਾਲਾ ਨਵੀਂ ਗੱਲ ਕਰੇਗਾ| ਉਨਾਂ ਕਿਹਾ ਕਿ ਅਸੀਂ ਲੋਕ ਵੀ ਹਰ ਰੋਜ ਸਿਖਦੇ ਹਾਂ ਅਤੇ ਦੁਨਿਆ ਵਿਚ ਹਰ ਰੋਜ ਨਵੀਂ ਤਕਨੀਕਆਂ ਆ ਰਹੀਆਂ ਹਨ| ਉਨਾਂ ਕਿਹਾ ਕਿ ਕਿਸਾਨਾਂ ਨਾਲ ਰੂ-ਬ-ਰੂ ਹੁੰਦੇ ਹੋਏ ਕਿਹਾ ਕਿ ਹੋਰਟੀਕਲਚਰ ਵੱਧ ਆਮਦਨ ਦੇ ਸਕਦਾ ਹੈ ਇਸ ਲਈ ਬਾਗਵਾਨੀ ਦੇ ਨਵੇਂ ਤੌਰ ਤਰੀਕੇ ਸਿੱਖਣ| ਉਨਾਂ ਕਿਹਾ ਕਿ ਖੇਤੀ ਦਾ ਮਕਸਦ ਪੈਸਾ ਕਮਾਨਾ ਹੀ ਹੈ, ਇਸ ਲਈ ਕਿਸਾਨ ਫੈਸ਼ਨੇਬਲ ਖੇਤੀ ਕਰਨਾ ਸਿੱਖੇ| ਸ੍ਰੀ ਧਨਖੜ ਨੇ ਇਹ ਗੱਲ ਅੱਜ ਗੁਰੂਗ੍ਰਾਮ ਵਿਚ ਲੁਇਸ ਡ੍ਰੇਫਸ ਕੰਪਨੀ (ਐਲ.ਡੀ.ਸੀ.) ਵੱਲੋਂ 40 ਲੱਖ ਰੁਪਏ ਖਰਚ ਕਰਕੇ ਸੀ.ਐਸ.ਆਰ. ਦੇ ਤਹਿਤ ਬਣਾਏ ਗਏ ਬਾਗਵਾਨੀ ਸਿਖਲਾਈ ਕੇਂਦਰ ਦਾ ਉਦਘਾਟਨ ਕਰਨ ਤੋਂ ਬਾਅਦ ਹਾਜਿਰ ਕਿਸਾਨਾਂ ਨੂੰ ਕਹੀ| ਕਿਸਾਨਾਂ ਨੂੰ ਸੰਬੋਧਤ ਕਰਦੇ ਹੋਏ ਸ੍ਰੀ ਧਨਖੜ ਨੇ ਉਨਾਂ ਨੂੰ ਸਮਝਿਆ ਕਿ ਉਹ ਆਪਣੇ ਉਤਪਦਾਨ ਦੀ ਵਿਸ਼ੇਸ਼ਤਾ ਦੱਸ ਕੇ ਬਾਜਾਰ ਵਿਚ ਚੰਗੀ ਕੀਮਤ ਪਾ ਸਕਦਾ ਹੈ| ਉਦਾਹਰਣ ਦਿੰਦੇ ਹੋਏ ਉਨਾਂ ਕਿਹਾ ਕਿ ਕਿਸਾਨ ਆਮ ਜਨਤਾ ਨੂੰ ਦੱਸੇ ਕਿ ਗਾਜਰ ਵਿਚ ਵਿਟਾਮਿਨ ਏ ਹੁੰਦਾ ਹੈ| ਕਿਸਾਨ ਆਪਣੇ ਉਤਪਾਦਨ ਨੂੰ ਵਧੀਆ ਢੰਗ ਨਾਲ ਪੈਕਿੰਗ ਵੀ ਕਰਕੇ ਲਿਆਏ| ਉਨਾਂ ਨੇ ਕਿਹਾ ਕਿ ਬਾਗਵਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਬਿਜਾਈ ਦੇ ਨਾਲ-ਨਾਲ ਮਾਰਕੀਟਿੰਗ ਵੀ ਸਿਖਾਏ| ਇਜਰਾਇਲ ਦੌਰੇ ਦੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਸ੍ਰੀ ਧਨਖੜ ਨੇ ਦਸਿਆ ਕਿ ਉੱਥੇ ਦੇ ਕਿਸਾਨ ਨੇ ਉਨਾਂ ਨੂੰ ਦਸਿਆ ਕਿ ਉਹ 8 ਤਰਾਂ ਦੇ ਟਮਾਟਰ, 8 ਰੰਗਾਂ ਦੀ ਗਾਜਰ ਅਤੇ 4 ਰੰਗਾਂ ਦੀ ਸ਼ਿਮਲਾ ਮਿਰਚ ਬੀਜਦਾ ਹੈ, ਕੋਈ ਨਾ ਕੋਈ ਤਾਂ ਗ੍ਰਾਹਕ ਇਸ ਨੂੰ ਪਸੰਦ ਕਰੇਗਾ| ਸ੍ਰੀ ਧਨਖੜ ਨੇ ਬਾਗਵਾਨੀ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਟੀ ਪਾਰਟੀ ਵਾਲਿਆਂ ਨੂੰ ਵੀ ਗਮਲਿਆਂ ਦੀ ਖੇਤੀ ਸਿਖਾਉਣ| ਉਨਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਉਤਪਾਦ ਵੇਚਣ ਦੀ ਕਲਾ ਸਿੱਖ ਲੈਣ ਅਤੇ ਆਪਣਾ ਗ੍ਰਾਹਕ ਪਹਿਲੇ ਲੱਭ ਕੇ ਉਸ ਤੋਂ ਬਾਅਦ ਬਿਜਾਈ ਕਰਨ| ਇਸ ਤੋਂ ਪਹਿਲਾਂ, ਹਰਿਆਣਾ ਰਾਜ ਬਾਗਵਾਨੀ ਵਿਕਾਸ ਅਥਾਰਿਟੀ ਦੇ ਮਿਸ਼ਨ ਡਾਇਰੈਕਟਰ ਡਾ. ਬੀ.ਐਸ.ਸਹਰਾਵਤ ਨੇ ਦਸਿਆ ਕਿ ਕਿਸਾਨਾਂ ਦੀ ਸਿਖਲਾਈ ਲਈ ਸਾਲਾਨਾ ਕੈਲੰਡਰ ਤਿਆਰ ਹੋ ਚੁੱਕਿਆ ਹੈ| ਉਨਾਂ ਕਿਹਾ ਕਿਹਾ ਕਿ ਇਸ ਸਿਖਲਾਈ ਕੇਂਦਰ ਵਿਚ ਕਿਸਾਨਾਂ ਨੂੰ ਆਪਣੇ ਉਤਪਾਦ ਦੀ ਬ੍ਰਾਂਡਿੰਗ ਕਰਕੇ ਕਿਵੇਂ ਉਸ ਦੀ ਮਾਰਕੀਟਿੰਗ ਕਰ ਸਕਦੇ ਹਨ,ਇਹ ਸਿਖਾਇਆ ਜਾਵੇਗਾ|

ਸਲਸਵਿਹ/2018

Hits: 22

Leave a comment

Haryana press notes in Punjabi | NORTH INDIA KALEIDOSCOPE

Rajesh Ahuja

I am a veteran journalist based in Chandigarh India.I joined the profession in June 1982 and worked as a Staff Reporter with the National Herald at Delhi till June 1986. I joined The Hindu at Delhi in 1986 as a Staff Reporter and was promoted as Special Correspondent in 1993 and transferred to Chandigarh. I left The Hindu in September 2012 and launched my own newspaper ventures including this news portal and a weekly newspaper NORTH INDIA KALEIDOSCOPE (currently temporarily suspended).

%d bloggers like this: